ਬੱਚੇਦਾਨੀ ਦੀਆਂ ਰਸੌਲੀਆਂ

ਬੱਚੇਦਾਨੀ ਦੀਆਂ ਰਸੌਲੀਆਂ

ਰਸੌਲੀਆਂ ਇਸ ਤਰ੍ਹਾਂ ਦੀਆਂ ਗੰਢਾਂ ਹੁੰਦੀਆਂ ਹਨ ਜੋ ਬੱਚੇਦਾਨੀ ਦੇ ਦੀਵਾਰ ਦੇ ਮਾਸ ਤੋਂ  ਬਣਦੀਆਂ ਹਨ ਅਤੇ ਅੰਦਰ ਜਾਂ ਬਾਹਰ ਦੀ ਤਰਫ ਵੱਧ ਸਕਦੀਆਂ ਹਨ  I ਇਹ ਮਾਸ ਦਾ ਵਧਣਾ ਕੈਂਸਰ ਨਹੀਂ ਹੁੰਦਾ I ਅੱਜ ਦੇ ਸਮੇਂ ਚ ਇਹ ਸਮੱਸਿਆ ਬਹੁਤ ਆਮ ਹੋ ਗਈ ਹੈI ਰਸੌਲੀਆਂ ਬਾਂਝਪਣ ਦਾ ਇੱਕ ਵੱਡਾ ਕਾਰਨ ਹੁੰਦੀਆਂ ਹਨ I ਰਸੌਲੀਆਂ ਜ਼ਿਆਦਾਤਰ ਬੱਚਾ ਪੈਦਾ ਕਰਨ ਵਾਲੀ ਉਮਰ ਚ ਹੀ ਹੁੰਦੀਆਂ ਹਨ I ਇਹ ਸਮੱਸਿਆ ਘੱਟੋ ਘੱਟ ਪੰਜਾਹ ਪ੍ਰਤੀਸ਼ਤ ਮਹਿਲਾਵਾਂ ਵਿੱਚ ਪਾਈ ਜਾਂਦੀ ਹੈ I ਬੱਚੇਦਾਨੀ ਚ ਰਸੌਲੀਆਂ ਦਾ ਹੋਣਾ ਕੋਈ ਖਤਰਨਾਕ ਬੀਮਾਰੀ ਨਹੀਂ ਹੈ,ਪਰ ਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਨ੍ਹਾਂ ਦਾ ਆਕਾਰ ਵਧਦਾ ਜਾਂਦਾ ਹੈ ਤੇ ਇਹ ਬੱਚੇਦਾਨੀ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ I

ਰਸੌਲੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ i

  1. ਬੱਚੇਦਾਨੀ ਦੇ ਬਾਹਰ (ਇਸ ਨੂੰ  Subserosal fibroid  ਕਿਹਾ ਜਾਂਦਾ ਹੈ)
  2. ਬੱਚੇਦਾਨੀ ਦੀ ਦੀਵਾਰ ਵਿੱਚ (ਇਸ ਨੂੰ Intramural fibroid ਕਿਹਾ ਜਾਂਦਾ ਹੈ)
  3. ਬੱਚੇ ਦਾਨੀ ਦੇ ਅੰਦਰ (ਇਸ ਨੂੰ Submucosal fibroid ਕਿਹਾ ਜਾਂਦਾ ਹੈ)

ਬੱਚੇਦਾਨੀ ਚ ਰਸੌਲੀ ਹੋਣ ਦੇ ਲੱਛਣ –

  1. ਮਹਾਵਾਰੀ ਦੀ ਸਮੱਸਿਆ
  2. ਮਹਾਵਾਰੀ ਦੌਰਾਨ ਦਰਦ
  3. ਬੇਔਲਾਦਪਨ
  4. ਪੇਟ ਚ ਦਰਦ ਹੋਣਾ
  5. ਭਾਰ ਪੈਣਾ
  6. ਗਰਭਪਾਤ
  7. ਖੂਨ ਦੀ ਕਮੀ
  8. ਮੋਟਾਪਾ

ਬੱਚੇਦਾਨੀ ਦੀਆਂ ਰਸੌਲੀਆਂ ਦਾ ਇਲਾਜ –

ਰਸੌਲੀ ਦਾ ਇਲਾਜ, ਰਸੌਲੀ ਦੇ ਅਕਾਰ, ਰਸੌਲੀ ਦੀ ਕਿਸਮ ਤੇ ਗਿਣਤੀ ਤੇ ਨਿਰਭਰ ਕਰਦਾ ਹੈ I

  • ਬੱਚੇਦਾਨੀ ਦੇ ਅੰਦਰ ਦੀ ਰਸੌਲੀ ਅੰਦਰ ਦੂਰਬੀਨ ਪਾ ਕੇ ਕੱਢੀ ਜਾ ਸਕਦੀ ਹੈ , ਜਿਸ ਨੂੰ Hysteroscopic Myomectomy ਕਿਹਾ ਜਾਂਦਾ ਹੈ I
  • ਬੱਚੇਦਾਨੀ ਦੇ ਬਾਹਰ ਤੇ ਦੀਵਾਰ ਵਿਚਲੀ ਰਸੌਲੀ ਪੇਟ ਰਾਹੀਂ ਦੂਰਬੀਨ ਪਾ ਕੇ ਕੱਢੀ ਜਾਂਦੀ ਹੈ , ਜਿਸ ਨੂੰ Laparoscopic Myomectomy ਕਿਹਾ ਜਾਂਦਾ ਹੈ I

ਜੈਨੇਸਿਸ ਹਸਪਤਾਲ ਵਿੱਚ ਦੂਰਬੀਨ ਰਾਹੀਂ ਆਪ੍ਰੇਸ਼ਨ ਡਾ ਲਖਵਿੰਦਰ ਦੁਆਰਾ ਅੰਤਰਰਾਸ਼ਟਰੀ ਪੱਧਤੀ ਤੇ ਕੀਤਾ ਜਾਂਦਾ ਹੈ I ਸੋਲਾਂ ਸੈਂਟੀਮੀਟਰ ਤੋਂ ਬਾਈ ਸੈਂਟੀਮੀਟਰ ਤੱਕ ਦੀ ਰਸੌਲੀ ਵੀ ਦੂਰਬੀਨ ਰਾਹੀਂ ਕੱਢੀ ਜਾਂਦੀ ਹੈ , ਤੇ ਬੱਚੇਦਾਨੀ ਬੱਚਾ ਪੈਦਾ ਕਰਨ ਦੇ ਲਾਇਕ ਵੀ ਰਹਿੰਦੀ ਹੈ I