Women make these mistakes normal

ਔਰਤਾਂ ਇਹ ਗ਼ਲਤੀਆਂ ਆਮ ਕਰਦੀਆਂ ਹਨ

ਔਰਤਾਂ ਹਰ ਘਰ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ,; ਸਾਰਾ ਪਰਿਵਾਰ ਇਨ੍ਹਾਂ ਦੇ ਆਲੇ-ਦੁਆਲੇ ਘੰੁਮਦਾ ਹੈ | ਔਰਤਾਂ ਦਾ ਸਿਹਤਮੰਦ ਹੋਣਾ ਸਾਰੇ ਪਰਿਵਾਰ ਲਈ ਮਹੱਤਤਾ ਰੱਖਦਾ ਹੈ ਪਰ ਬਹੁਤੀਆਂ ਔਰਤਾਂ ਲਾਪ੍ਰਵਾਹੀ ਕਾਰਨ ਜਾਂ ਅਗਿਆਨਤਾ ਕਾਰਨ ਆਪਣੀ ਸਿਹਤ ਦਾ ਖਿਲਵਾੜ ਕਰਦੀਆਂ ਰਹਿੰਦੀਆਂ ਹਨ,; ਜਿਵੇਂ- ਹੱਡੀਆਂ ਵਿਚ ਦਰਦ : 30 ਕੁ ਸਾਲ ਤੋਂ ਬਾਅਦ ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ | ਸਪੱਸ਼ਟ ਹੈ ਕਿ ਔਰਤਾਂ ਨੂੰ ਕੈਲਸ਼ੀਅਮ ਦੀ ਘਾਟ ਤੋਂ ਬਚਣਾ ਚਾਹੀਦਾ ਹੈ | ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਫਲ,; ਸਬਜ਼ੀਆਂ,; ਦਹੀਂ,; ਦਾਲਚੀਨੀ ਅਤੇ ਤਿਲਾਂ ਆਦਿ ਸੇਵਨ ਕਰਨੇ ਚਾਹੀਦੇ ਹਨ | ਕੈਲਸ਼ੀਅਮ ਨੂੰ ਸਰੀਰ ਵਿਚ ਜਜ਼ਬ ਹੋਣ ਲਈ ਵਿਟਾਮਿਨ ‘ਡੀ’ ਖਾਣਾ ਨਾ ਭੁੱਲੋ | 30 ਸਾਲ ਦੀ ਉਮਰ ਤੋਂ ਬਾਅਦ ਡਾਕਟਰ ਨੂੰ ਪੁੱਛ ਕੇ ਕੈਲਸ਼ੀਅਮ ਦੀਆਂ ਗੋਲੀਆਂ ਲਵੋ | ਬਰੈਸਟ ਕੈਂਸਰ ਦੀ ਜਾਂਚ ਬਾਰੇ ਬੇਰੁਖ਼ੀ : ਅੰਕੜਿਆਂ ਅਨੁਸਾਰ ਹਰ 8 ਔਰਤਾਂ ਪਿੱਛੇ ਇਕ ਨੂੰ ਬਰੈਸਟ ਕੈਂਸਰ ਹੈ,; ਪਰ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ,; ਜੇ ਇਸ ਬਾਰੇ ਧਿਆਨ ਰੱਖਿਆ ਜਾਵੇ | ਲਾਲੀ,; ਸੋਜਨ,; ਕੋਈ ਰਸਾਵ,; ਬਣਤਰ ਵਿਚ ਤਬਦੀਲੀ ਆਦਿ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ | ਪਹਿਲੀ ਸਟੇਜ ਦੇ ਕੈਂਸਰ ਦਾ ਕਾਰਗਰ ਇਲਾਜ ਹੈ |
ਸੌਣ ਵੇਲੇ ਸ਼ਿੰਗਾਰ ਧੋਣਾ : ਔਰਤਾਂ ਅੱਜਕਲ੍ਹ ਸ਼ਕਲ-ਸੂਰਤ ਵੱਲ ਵਧੇਰੇ ਧਿਆਨ ਦਿੰਦੀਆਂ ਹਨ,; ਪਰ ਸ਼ਿੰਗਾਰ ਆਦਿ ਵਿਚ ਬਹੁਤ ਹੀ ਜ਼ਹਿਰੀਲੇ ਰਸਾਇਣ ਹੁੰਦੇ ਹਨ | ਰਸਾਇਣ ਚਮੜੀ ਨੂੰ ਸਾਹ ਲੈਣ ਤੋਂ ਰੋਕਦੇ ਹਨ ਅਤੇ ਚਮੜੀ ਦੇ ਸੈੱਲ ਨਸ਼ਟ ਕਰਦੇ ਰਹਿੰਦੇ ਹਨ | ਕਦੇ ਵੀ ਸ਼ਿੰਗਾਰ ਨੂੰ ਪਾਣੀ ਨਾਲ ਧੋਏ ਬਿਨਾਂ ਨਾ ਸੌਾਵੋ | ਉੱਚੀ ਅੱਡੀ ਦੇ ਸੈਂਡਲ : ਔਰਤਾਂ ਬਿਨਾਂ ਸੰਕੋਚ ਉੱਚੀ ਅੱਡੀ ਦੇ ਸੈਂਡਲ ਪਹਿਨਦੀਆਂ ਹਨ,; ਜੋ ਜੋੜਾਂ ਉੱਤੇ ਦਬਾਅ,; ਗੋਡਿਆਂ ਵਿਚ ਦਰਦ,; ਟੈਨਡੋਨਸ ਵਿਚ ਵਿਗਾੜ ਅਤੇ ਤਿਲਕਣ ਦਾ ਖਤਰਾ ਪੈਦਾ ਕਰਦੀਆਂ ਹਨ | ਹਰ ਰੋਜ਼ ਵਰਤੋਂ ਵਿਚ ਆਉਣ ਵਾਲੇ ਸੈਂਡਲਾਂ ਦੀ ਅੱਡੀ ਡੇਢ ਇੰਚ ਤੱਕ ਹੋਣੀ ਚਾਹੀਦੀ ਹੈ ਅਤੇ ਸੈਂਡਲਾਂ ਵਿਚ ਇਨਸੋਲ ਰੱਖਣੇ ਚਾਹੀਦੇ ਹਨ | ਵਾਰ-ਵਾਰ ਅਤੇ ਗਿੱਲੇ ਵਾਲਾਂ ਨੂੰ ਕੰਘੀ ਕਰਨਾ : ਕੁਝ ਔਰਤਾਂ ਦਿਨ ਵਿਚ ਵਾਰ-ਵਾਰ ਕੰਘੀ ਕਰਦੀਆਂ ਹਨ,; ਜਿਸ ਨਾਲ ਵਾਲ ਜ਼ਿਆਦਾ ਟੁੱਟਦੇ ਹਨ ਅਤੇ ਵਾਲਾਂ ਵਿਚ ਕੁਦਰਤੀ ਤੇਲ ਵੀ ਜ਼ਿਆਦਾ ਪੈਦਾ ਹੁੰਦਾ ਹੈ | ਵਾਲਾਂ ਵਿਚ ਚਿਕਨਾਈ ਜ਼ਿਆਦਾ ਹੋ ਜਾਂਦੀ ਹੈ | ਗਿੱਲੇ ਵਾਲ ਕਮਜ਼ੋਰ ਹੁੰਦੇ ਹਨ ਅਤੇ ਜਲਦੀ ਟੁੱਟਦੇ ਹਨ | ਵਾਲਾਂ ਨੂੰ ਛੋਟੇ ਦੰਦਿਆਂ ਵਾਲੀ ਕੰਘੀ ਨਾਲ ਆਰਾਮ ਨਾਲ ਵਾਹੁਣਾ ਚਾਹੀਦਾ ਹੈ | ਗੁੰਝਲਾਂ ਕੱਢਣ ਲਈ ਉਂਗਲੀਆਂ ਦੀ ਵੱਧ ਤੋਂ ਵੱਧ ਸਹਾਇਤਾ ਲੈਣੀ ਚਾਹੀਦੀ ਹੈ | ਨਿੱਜ ਬਾਰੇ ਲਾਪ੍ਰਵਾਹੀ : ਆਮ ਤੌਰ ‘ਤੇ ਔਰਤਾਂ ਪਰਿਵਾਰ ਦੇ ਹੋਰ ਮੈਂਬਰਾਂ ਲਈ ਆਪਣਾ ਆਰਾਮ,; ਲੋੜਾਂ ਆਦਿ ਕੁਰਬਾਨ ਕਰ ਦਿੰਦੀਆਂ ਹਨ,; ਜਿਸ ਦਾ ਸਿੱਟਾ ਔਰਤਾਂ ਨੂੰ ਭੁਗਤਣਾ ਪੈਂਦਾ ਹੈ |
ਭਾਰੀ ਹੈਂਡ ਬੈਗ : ਵੱਡੀ ਗਿਣਤੀ ਵਿਚ ਔਰਤਾਂ ਕੰਮਕਾਜ ਅਤੇ ਮਾਰਕੀਟ ਵਿਚ ਜਾਂਦੀਆਂ ਹਨ,; ਪਰ ਭਾਰੀ ਹੈਂਡ ਬੈਗ ਮੋਢੇ,; ਗਰਦਨ ਆਦਿ ਵਿਚ ਦਰਦ ਪੈਦਾ ਕਰ ਸਕਦਾ ਹੈ | ਬੈਗ ਵਿਚ ਕੋਈ ਫਾਲਤੂ ਵਸਤੂ ਨਹੀਂ ਰੱਖਣੀ ਚਾਹੀਦੀ | ਬੈਕਟੀਰੀਆ ਦਾ ਭੰਡਾਰ ਵੀ ਹੁੰਦਾ ਹੈ | ਕਦੇ-ਕਦਾਈਾ ਸੈਨੀਟਾਈਚਰ ਨਾਲ ਸਾਫ ਕਰਨਾ ਨਾ ਭੁੱਲੋ | ਵਹਿਮ-ਭਰਮ : ਨੈਪੋਲੀਅਨ ਦਾ ਕਥਨ ਹੈ ਕਿ ਮੈਨੂੰ ਅੱਛੀਆਂ ਮਾਵਾਂ ਦੇਵੋ,; ਮੈਂ ਅੱਛਾ ਸਮਾਜ ਦੇਵਾਂਗਾ,; ਪਰ ਸਾਡੀ ਕਮਿਊਨਿਟੀ ਵਿਚ ਵੱਡੀ ਗਿਣਤੀ ਦੀਆਂ ਔਰਤਾਂ ਵਹਿਮ-ਭਰਮਾਂ,; ਧਰਮਾਂ ਦੇ ਕਰਮਕਾਂਡਾਂ ਅਤੇ ਰੂੜ੍ਹੀਵਾਦੀ ਵਿਚਾਰਾਂ ਦੇ ਜਾਲ ਵਿਚ ਫਸੀਆਂ ਹੋਈਆਂ ਹਨ | ਨਰੋਏ ਸਮਾਜ ਦੀ ਸਿਰਜਣਾ ਲਈ ਇਨ੍ਹਾਂ ਧਾਰਨਾਵਾਂ ਨੂੰ ਛੱਡਣ ਦੀ ਪਹਿਲਕਦਮੀ ਕਰਨੀ ਹੋਵੇਗੀ | ਔਰਤਾਂ ਨੂੰ ਵਿਗਿਆਨਕ ਸੋਚ ਪੈਦਾ ਕਰਨੀ ਹੋਵੇਗੀ,; ਤਾਂ ਜੋ ਆਪਣੇ ਬੱਚਿਆਂ ਵਿਚ ਤਰਕਸ਼ੀਲ ਵਿਸ਼ਲੇਸ਼ਣ ਪੂਰਵਕ ਸੋਚ ਦੀ ਯੋਗਤਾ ਪੈਦਾ ਕੀਤੀ ਜਾ ਸਕੇ |